ਕੈਨੇਡੀਅਨ Labour Market ਵਿੱਚ ਸੁਧਾਰ; 14000 ਨੌਕਰੀਆਂ ਨਵੀਆਂ ਨੌਕਰੀਆਂ ਸ਼ਾਮਲ
ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਮੁਤਾਬਕ ਮਾਰਚ ਮਹੀਨੇ ਵਿੱਚ labour market ਵਿੱਚ ਹਲਕਾ ਸੁਧਾਰ ਵੇਖਣ ਨੂੰ ਮਿਲਿਆ ਹੈ, ਜਦੋਂ ਸਾਲ ਦੀ ਸ਼ੁਰੂਆਤ ਦੇ ਦੋ ਮਹੀਨਿਆਂ ਵਿੱਚ ਨੌਕਰੀਆਂ ਵਿੱਚ ਘਾਟਾ ਦਰਜ ਕੀਤਾ ਗਿਆ ਸੀ। ਏਜੰਸੀ ਦੇ ਅਨੁਸਾਰ, ਮਾਰਚ ਵਿੱਚ ਕਰੀਬ 14,000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ, ਜੋ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਦੇ ਅਨੁਸਾਰ ਹਨ, ਜਦਕਿ ਬੇਰੁਜ਼ਗਾਰੀ ਦਰ 6.7 ਫੀਸਦੀ ‘ਤੇ ਅਟੱਲ ਰਹੀ। ਵੱਖ-ਵੱਖ age-groups, ਫੁੱਲ-ਟਾਈਮ ਅਤੇ ਪਾਰਟ-ਟਾਈਮ ਕੰਮ ਜਾਂ ਸਰਕਾਰੀ ਅਤੇ ਨਿੱਜੀ ਖੇਤਰਾਂ ਵਿੱਚ ਵੱਡਾ ਫਰਕ ਨਹੀਂ ਦੇਖਿਆ ਗਿਆ। “other services” sector, ਜਿਸ ਵਿੱਚ ਮੁਰੰਮਤ ਅਤੇ ਰੱਖ-ਰਖਾਵ ਸ਼ਾਮਲ ਹਨ, ਵਿੱਚ ਸਭ ਤੋਂ ਵੱਧ ਵਾਧਾ ਹੋਇਆ, ਜਿੱਥੇ 15,000 ਨੌਕਰੀਆਂ ਵਧੀਆਂ। ਇਸਦੇ ਨਾਲ ਹੀ ਪ੍ਰੋਫੈਸ਼ਨਲ, ਵਿਗਿਆਨਕ ਅਤੇ ਤਕਨੀਕੀ ਸੇਵਾਵਾਂ, ਪ੍ਰਾਕ੍ਰਿਤਿਕ ਸਰੋਤਾਂ ਅਤੇ ਮੈਨੂਫੈਕਚਰਿੰਗ ਖੇਤਰ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਦੂਜੇ ਪਾਸੇ ਫਾਇਨੈਂਸ, ਇਨਸ਼ੋਰੈਂਸ ਅਤੇ ਰੀਅਲ ਐਸਟੇਟ ਖੇਤਰ ਵਿੱਚ 11,000 ਨੌਕਰੀਆਂ ਦੀ ਕਮੀ ਆਈ। ਬ੍ਰਿਟਿਸ਼ ਕੋਲੰਬੀਆ ਵਿੱਚ ਲਗਾਤਾਰ ਦੂਜੇ ਮਹੀਨੇ ਨੌਕਰੀਆਂ ਵਿੱਚ ਘਾਟਾ ਹੋਣ ਨਾਲ ਬੇਰੁਜ਼ਗਾਰੀ ਦਰ 6.7 ਫੀਸਦੀ ‘ਤੇ ਪਹੁੰਚ ਗਈ, ਜੋ ਕੋਵਿਡ ਤੋਂ ਇਲਾਵਾ ਲਗਭਗ ਦਹਾਕੇ ਦੀ ਸਭ ਤੋਂ ਉੱਚੀ ਹੈ। ਇਸਦੇ ਨਾਲ ਹੀ ਦੇਸ਼ ਭਰ ਵਿੱਚ average hourly wage ਵਿੱਚ ਸਾਲਾਨਾ 4.7 ਫੀਸਦੀ ਵਾਧਾ ਹੋਇਆ।