ਬ੍ਰਿਟਿਸ਼ ਕੋਲੰਬੀਆ ਵਿੱਚ National Gun BuyBack ਪ੍ਰੋਗਰਾਮ ਦੌਰਾਨ “ਅਸਾਲਟ-ਸਟਾਈਲ” ਹਥਿਆਰਾਂ ਦੀ decleration ਜਾਰੀ
ਬ੍ਰਿਟਿਸ਼ ਕੋਲੰਬੀਆ ਵਿੱਚ national ਗਨ ਬਾਇਬੈਕ ਪ੍ਰੋਗਰਾਮ ਦੇ ਪਹਿਲੇ ਮਹੀਨੇ ਦੌਰਾਨ 7,368 “ਅਸਾਲਟ-ਸਟਾਈਲ” ਹਥਿਆਰਾਂ ਦੀ ਘੋਸ਼ਣਾ ਕੀਤੀ ਗਈ ਹੈ। ਇਹ ਅੰਕੜੇ Public Safety Canada ਦੇ ਅਧੀਨ ਚੱਲ ਰਹੇ Assault-Style Firearms Compensation Program ਵੱਲੋਂ ਜਾਰੀ ਕੀਤੇ ਗਏ ਹਨ।
ਬੀ.ਸੀ. declarations ਦੇ ਮਾਮਲੇ ਵਿੱਚ ਸਿਰਫ਼ ਓਨਟਾਰੀਓ (13,219) ਤੋਂ ਪਿੱਛੇ ਹੈ, ਜਦਕਿ ਕਿਊਬੈਕ 5,539 declarations ਨਾਲ ਤੀਜੇ ਸਥਾਨ ’ਤੇ ਹੈ। ਦੇਸ਼ ਭਰ ਵਿੱਚ ਹੁਣ ਤੱਕ 32,000 declarations ਹੋ ਚੁੱਕੀਆਂ ਹਨ, ਜੋ ਅਨੁਮਾਨਿਤ 136,000 ਪ੍ਰਤੀਬੰਧਿਤ ਹਥਿਆਰਾਂ ਦਾ ਲਗਭਗ 23 ਫ਼ੀਸਦੀ ਹੈ। ਪ੍ਰੋਗਰਾਮ ਲਈ $250 ਮਿਲੀਅਨ ਦੀ ਰਕਮ ਮੁਹੱਈਆ ਕਰਵਾਈ ਗਈ ਹੈ।
10 ਹਫ਼ਤਿਆਂ ਦੀ declarations ਮਿਆਦ 19 ਜਨਵਰੀ ਨੂੰ ਸ਼ੁਰੂ ਹੋਈ ਅਤੇ 31 ਮਾਰਚ ਨੂੰ ਸਮਾਪਤ ਹੋਵੇਗੀ। ਇਸ ਮਿਆਦ ਤੋਂ ਬਾਅਦ declarations ਕਰਨ ਵਾਲਿਆਂ ਨੂੰ ਮੁਆਵਜ਼ਾ ਨਹੀਂ ਮਿਲੇਗਾ। 2020 ਤੋਂ, ਫੈਡਰਲ ਸਰਕਾਰ ਨੇ 2,500 ਤੋਂ ਵੱਧ ਮਾਡਲਾਂ ਅਤੇ ਬਣਾਵਟਾਂ ਦੇ ਹਥਿਆਰਾਂ ’ਤੇ ਪਾਬੰਦੀ ਲਗਾਈ ਹੈ, ਦਲੀਲ ਦਿੰਦਿਆਂ ਕਿ ਇਹ ਜੰਗੀ ਮਕਸਦਾਂ ਲਈ ਬਣੇ ਹੁੰਦੇ ਹਨ।
ਸਰਕਾਰ ਮੁਤਾਬਕ, ਜੇਕਰ ਕੋਈ ਮਾਲਕ ਪ੍ਰੋਗਰਾਮ ਵਿੱਚ ਭਾਗ ਨਹੀਂ ਲੈਂਦਾ, ਉਹ ਆਪਣੇ ਖ਼ਰਚ ’ਤੇ ਹਥਿਆਰ inactive ਕਰਵਾ ਸਕਦਾ ਹੈ, ਬਿਨਾਂ ਮੁਆਵਜ਼ੇ ਦੇ ਪੁਲਿਸ ਨੂੰ ਸੌਂਪ ਸਕਦਾ ਹੈ ਜਾਂ ਪਰਮਿਟ ਹੋਣ ’ਤੇ export ਕਰ ਸਕਦਾ ਹੈ। ਮਾਫ਼ੀ ਮਿਆਦ 30 ਅਕਤੂਬਰ 2026 ਨੂੰ ਖ਼ਤਮ ਹੋਵੇਗੀ, ਜਿਸ ਤੋਂ ਬਾਅਦ ਗੈਰ-ਕਾਨੂੰਨੀ ਮਲਕੀਅਤ ਲਈ ਅਪਰਾਧਿਕ ਜ਼ਿੰਮੇਵਾਰੀ ਹੋ ਸਕਦੀ ਹੈ।
Royal Canadian Mounted Police (RCMP), ਜੋ ਪ੍ਰੋਗਰਾਮ ਦੀ ਭਾਗੀਦਾਰ ਹੈ, ਨੇ ਕਿਹਾ ਕਿ ਹਾਲੇ ਇਹ ਸਿਰਫ਼ decleration ਪੜਾਅ ਵਿੱਚ ਹੈ ਅਤੇ ਅਜੇ ਤੱਕ ਕੋਈ ਹਥਿਆਰ ਇਕੱਠੇ ਨਹੀਂ ਕੀਤੇ ਗਏ।