ਨੁਨਾਵੁਤ ਤੋ NDP ਸੰਸਦ ਮੈਂਬਰ ਪਾਰਟੀ ਛੱਡ ਕੇ ਲਿਬਰਲ ਕਾਕਸ ਵਿੱਚ ਸ਼ਾਮਲ

ਕੈਨੇਡਾ ਦੀ ਨੁਨਾਵੁਤ ਤੋ NDP ਸੰਸਦ ਮੈਂਬਰ Lori Idlout ਨੇ ਪਾਰਟੀ ਛੱਡ ਕੇ ਲਿਬਰਲ ਕਾਕਸ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਸਰਕਾਰ ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਸਰਕਾਰ ਦੇ ਹੋਰ ਨੇੜੇ ਪਹੁੰਚ ਗਈ ਹੈ, ਜੇ ਆਉਣ ਵਾਲੀਆਂ ਬਾਇਇਲੈਕਸ਼ਨਾਂ ਦੇ ਨਤੀਜੇ ਵੀ ਉਨ੍ਹਾਂ ਦੇ ਹੱਕ ਵਿੱਚ ਆਉਂਦੇ ਹਨ। Interim NDP Leader Don Davies ਨੇ ਇਸ ਫ਼ੈਸਲੇ ‘ਤੇ ਨਿਰਾਸ਼ਾ ਜਤਾਈ ਹੈ ਅਤੇ ਕਿਹਾ ਹੈ ਕਿ ਜਦੋਂ ਕੋਈ ਚੁਣਿਆ ਗਿਆ ਪ੍ਰਤਿਨਿਧੀ ਆਪਣੀ ਪਾਰਟੀ ਛੱਡ ਕੇ ਦੂਜੇ ਦਲ ਵਿੱਚ ਜਾਣਾ ਚਾਹੇ, ਤਾਂ ਉਸ ਨੂੰ ਆਪਣਾ ਫ਼ੈਸਲਾ ਵੋਟਰਾਂ ਦੇ ਸਾਹਮਣੇ ਰੱਖਣਾ ਚਾਹੀਦਾ ਹੈ।

ਲਿਬਰਲ ਪਾਰਟੀ ਦੇ ਸੀਨੀਅਰ ਸਰੋਤਾਂ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਡਲਾਊਟ ਹੁਣ ਲਿਬਰਲ ਕਾਕਸ ਦਾ ਹਿੱਸਾ ਬਣ ਰਹੀ ਹੈ। ਇਸ ਨਾਲ ਹਾਊਸ ਆਫ਼ ਕਾਮਨਜ਼ ਵਿੱਚ ਲਿਬਰਲ ਸੀਟਾਂ ਦੀ ਗਿਣਤੀ 170 ਹੋ ਗਈ ਹੈ ਅਤੇ ਬਹੁਮਤ ਹਾਸਲ ਕਰਨ ਲਈ ਲਿਬਰਲਾਂ ਨੂੰ 172 ਸੀਟਾਂ ਦੀ ਲੋੜ ਹੁੰਦੀ ਹੈ, ਜਦਕਿ ਐਨਡੀਪੀ ਕੋਲ ਹੁਣ ਸਿਰਫ਼ ਛੇ ਸੰਸਦ ਮੈਂਬਰ ਰਹਿ ਗਏ ਹਨ।।

ਲੋਰੀ ਇਡਲਾਊਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉੱਤਰੀ ਇਲਾਕਿਆਂ ਅਤੇ ਨੁਨਾਵੁਤ ਦੇ ਲੋਕਾਂ ਲਈ ਮਜ਼ਬੂਤ ਸਰਕਾਰ ਦੀ ਲੋੜ ਹੈ ਜੋ ਉਨ੍ਹਾਂ ਦੇ ਨਾਲ ਮਿਲ ਕੇ ਫ਼ੈਸਲੇ ਕਰੇ। ਉਨ੍ਹਾਂ ਨੇ ਕਿਹਾ ਕਿ ਕਮਿਊਨਿਟੀ, ਪਰਿਵਾਰ ਅਤੇ ਸਮਰਥਕਾਂ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਉਹਨਾਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮਿਲ ਕੇ ਨੁਨਾਵੁਤ ਦੇ ਭਵਿੱਖ ਲਈ ਕੰਮ ਕੀਤਾ ਜਾਵੇ।

ਇਹ ਮਾਰਕ ਕਾਰਨੀ ਦੀ ਸਰਕਾਰ ਵਿੱਚ ਸ਼ਾਮਲ ਹੋਣ ਵਾਲੀ ਚੌਥੀ “ਫਲੋਰ ਕ੍ਰਾਸਿੰਗ” ਹੈ ਅਤੇ ਐਨਡੀਪੀ ਤੋਂ ਪਹਿਲੀ। ਇਸ ਤੋਂ ਪਹਿਲਾਂ ਤਿੰਨ ਕਨਜ਼ਰਵੇਟਿਵ ਸੰਸਦ ਮੈਂਬਰ ਵੀ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਚੁੱਕੇ ਹਨ।

ਇਸ ਲੇਖ ਨੂੰ ਸਾਂਝਾ ਕਰੋ: