New Westminster ਵਿੱਚ RV ਵਿੱਚੋ ਨਸ਼ੀਲੇ ਪਦਾਰਥ, ਨਕਦ ਰਕਮ ਅਤੇ ਹਥਿਆਰ ਬਰਾਮਦ, ਦੋ ਗ੍ਰਿਫ਼ਤਾਰ
New Westminster Police Department ਨੇ ਕਲੂਟ ਸਟ੍ਰੀਟ ਇਲਾਕੇ ਵਿੱਚ ਖੜ੍ਹੇ ਇੱਕ RV ਤੋਂ ਨਸ਼ੀਲੇ ਪਦਾਰਥ, ਨਕਦ ਰਕਮ ਅਤੇ ਹਥਿਆਰ ਬਰਾਮਦ ਕਰਕੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਦੇ ਮੁਤਾਬਕ, ਜਾਂਚ 2025 ਦੇ ਅਖੀਰ ਵਿੱਚ ਉਸ ਵੇਲੇ ਸ਼ੁਰੂ ਹੋਈ ਜਦੋਂ ਇਲਾਕੇ ਦੇ ਰਹਿਣ ਵਾਲਿਆਂ ਨੇ RV ਤੋਂ ਆਉਣ-ਜਾਣ ਵਾਲੇ ਲੋਕਾਂ ਦੀਆਂ ਸ਼ੱਕੀ ਹਰਕਤਾਂ ਅਤੇ ਸੰਭਾਵਿਤ ਡਰੱਗ ਟ੍ਰੈਫਿਕਿੰਗ ਬਾਰੇ ਸ਼ਿਕਾਇਤਾਂ ਕੀਤੀਆਂ। ਇਸ ਮਾਮਲੇ ਦੀ ਜਾਂਚ New Westminster Police Department Street Crime Unit ਨੇ ਕੀਤੀ।
ਅਦਾਲਤ ਤੋਂ ਸਰਚ ਵਾਰੰਟ ਮਿਲਣ ਤੋਂ ਬਾਅਦ ਅਧਿਕਾਰੀਆਂ ਨੇ RV ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ ਪੁਲਿਸ ਨੇ prohibited ਹਥਿਆਰ, ਕਈ airsoft ਪਿਸਤੌਲ, 2 batons, ਨਕਦ ਰਕਮ ਅਤੇ ਸ਼ੱਕੀ ਕ੍ਰੈਕ ਕੋਕੇਨ ਤੇ ਮੈਥਐਮਫੇਟਾਮਾਈਨ ਬਰਾਮਦ ਕੀਤੇ।
ਇਸ ਮਾਮਲੇ ਵਿੱਚ ਇੱਕ ਆਦਮੀ ਅਤੇ ਇੱਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਵਾਂ ਨੂੰ ਬਾਅਦ ਵਿੱਚ ਅਦਾਲਤੀ ਸ਼ਰਤਾਂ ਅਤੇ ਅਗਲੀ ਅਦਾਲਤੀ ਤਰੀਕਾਂ ਨਾਲ ਰਿਹਾਅ ਕਰ ਦਿੱਤਾ ਗਿਆ ਹੈ।
ਸਰਜੰਟ Andrew Leaver ਨੇ ਕਿਹਾ ਕਿ ਇਸ ਮਾਮਲੇ ਵਿੱਚ ਕਮਿਊਨਿਟੀ ਦੀ ਜਾਣਕਾਰੀ ਬਹੁਤ ਮਹੱਤਵਪੂਰਨ ਸਾਬਤ ਹੋਈ। ਉਨ੍ਹਾਂ ਕਿਹਾ, “ਸਾਨੂੰ ਇਸ RV ਬਾਰੇ ਲੋਕਾਂ ਤੋਂ ਸਪਸ਼ਟ ਸੰਦੇਸ਼ ਮਿਲਿਆ। ਉਨ੍ਹਾਂ ਦੀਆਂ ਰਿਪੋਰਟਾਂ ਹੀ ਸਾਡੇ ਲਈ ਅੱਖਾਂ ਅਤੇ ਕੰਨ ਬਣੀਆਂ।”
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਉਹਨਾਂ ਨੂੰ ਆਪਣੇ ਇਲਾਕੇ ਵਿੱਚ ਨਸ਼ੇ ਦੀ ਤਸਕਰੀ ਜਾਂ ਸ਼ੱਕੀ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।