ਬੀ.ਸੀ. ਵਿੱਚ ਜਲਦ ਸ਼ੁਰੂ ਹੋਵੇਗੀ ONLINE ਡਰਾਈਵਰ ਲਾਇਸੈਂਸ RENEWAL ਦੀ ਪ੍ਰਕਿਰਿਆ
ਬੀ.ਸੀ. ਵਿੱਚ ਡਰਾਈਵਰ ਲਾਇਸੈਂਸ RENEWAL ਦੀ ਪ੍ਰਕਿਰਿਆ ਜਲਦ ਹੀ ਹੋਰ ਆਸਾਨ ਹੋ ਸਕਦੀ ਹੈ। BC ਸਰਕਾਰ ਵੱਲੋਂ Motor Vehicle Act ਵਿੱਚ ਸੁਝਾਏ ਸੋਧਾਂ ਦੇ ਤਹਿਤ ਲੋਕ ਆਪਣੇ ਡਰਾਈਵਰ ਲਾਇਸੈਂਸ, BCID ਅਤੇ ਫੋਟੋ BC ਸਰਵਿਸ ਕਾਰਡ ਨੂੰ ICBC ਦੀ ਵੈੱਬਸਾਈਟ ਰਾਹੀਂ ਆਨਲਾਈਨ RENEWAL ਜਾਂ ਬਦਲ ਸਕਣਗੇ।
ਸਰਕਾਰ ਦਾ ਕਹਿਣਾ ਹੈ ਕਿ ਇਹ ਪ੍ਰਕਿਰਿਆ ਖ਼ਾਸ ਕਰਕੇ ਪਿੰਡਾਂ ਅਤੇ ਦੂਰਦਰਾਜ਼ ਇਲਾਕਿਆਂ ਦੇ ਲੋਕਾਂ ਲਈ ਸਮਾਂ ਬਚਾਏਗੀ, ਜਿਨ੍ਹਾਂ ਨੂੰ ਇਨ-ਪਰਸਨ ਅਪਾਇੰਟਮੈਂਟ ਲਈ ਲੰਮਾ ਸਫਰ ਕਰਨਾ ਪੈਂਦਾ ਹੈ। ਹਾਲਾਂਕਿ, ਜੇ ਸੋਧਾਂ ਪਾਸ ਹੋ ਜਾਂਦੀਆਂ ਹਨ ਤਾਂ ਵੀ ਇਹ ਸੇਵਾ 2027 ਤੱਕ ਉਪਲਬਧ ਨਹੀਂ ਹੋਵੇਗੀ।
ਡਿਪਟੀ ਪ੍ਰੀਮੀਅਰ ਅਤੇ ਅਟਾਰਨੀ ਜਨਰਲ ਨਿੱਕੀ ਸ਼ਰਮਾ ਅੱਜ ਇਸ ਵਿਸ਼ੇ ਤੇ ਵਿਸ਼ੇਸ਼ ਗੱਲਬਾਤ ਕਰਨ ਦੇ ਲਈ ਸਵਿਫਟ ਰੇਡੀਓ ਉੱਤੇ LOVEY PANNU ਦੇ ਪ੍ਰੋਗਰਾਮ ਦੇ ਵਿਚ ਹਾਜ਼ਿਰ ਹੋਏ ਅਤੇ ਗੱਲਬਾਤ ਦੌਰਾਨ ਨਿਕੀ ਸ਼ਰਮਾ ਨੂੰ ਸਵਾਲ ਕੀਤਾ ਗਿਆ ਕਿ ਸਰਵਿਸਜ਼ ਨੂੰ ਸ਼ੁਰੂ ਕਰਨ ਲਈ 2027 ਤਕ ਦਾ ਲੰਬਾ ਸਮਾਂ ਕਿਉਂ ਲਗੇਗਾ? ਤਾ ਜਵਾਬ ਦਿੰਦਿਆਂ ਓਹਨਾ ਕਿਹਾ ਕਿ ਇਸ ਪ੍ਰੀਕ੍ਰਿਆ ਨੂੰ ਲਾਗੂ ਹੋਣ ਤੋਂ ਪਹਿਲਾ ਕਈ ਸੁਰੱਖਿਆ ਪ੍ਰਬੰਧ ਵਿੱਚੋਂ ਲੰਘਣਾ ਪਵੇਗਾ ਸਾਨੂ ਇਹ ਯਕੀਨੀ ਬਣਾਉਣਾ ਪਵੇਗਾ ਕਿ ਇਹਨਾਂ ਸਰਵਿਸਜ਼ ਨਾਲ BC ਦੇ ਲੋਕਾਂ ਨੂੰ ਕੋਈ risk ਨਾ ਹੋਵੇ ਅਤੇ ਓਹਨਾ ਨਾਲ ਕੋਈ ਫਰੌਡ ਨਾ ਹੋਵੇ ਅਤੇ ਹਨ ਚੀਜ ਉੱਤੇ ਖਾਸ ਧਯਾਨ ਕੇਂਦਰਿਤ ਕਰਕੇ ਜਲਦੀ ਤੋਂ ਜਲਦੀ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ
ਓਹਨਾ ਦਸਿਆ ਕਿ ਕਲਾਸ ONE ਤੋਂ EIGHT ਤੱਕ ਦੇ ਬੀ.ਸੀ. ਲਾਇਸੈਂਸ ਰੱਖਣ ਵਾਲੇ ਯੋਗ ਡਰਾਈਵਰ ਆਨਲਾਈਨ RENEWAL ਲਈ ਅਰਜ਼ੀ ਦੇ ਸਕਣਗੇ, ਜਿਸ ਵਿੱਚ ਗੁੰਮ, ਖਰਾਬ ਜਾਂ ਨਸ਼ਟ ਹੋਏ ਲਾਇਸੈਂਸ ਦੇ ਕੇਸ ਵੀ ਸ਼ਾਮਲ ਹਨ।
ਲਰਨਰ ਲਾਇਸੈਂਸ ਵਾਲੇ ਲੋਕਾਂ ਨੂੰ ਫਿਰ ਵੀ ਵਿਅਕਤੀਗਤ ਹਾਜ਼ਰੀ ਲਾਜ਼ਮੀ ਰਹੇਗੀ। ਇਸ ਤੋਂ ਇਲਾਵਾ, ਜਿਨ੍ਹਾਂ ਨੂੰ ਆਪਣਾ ਨਾਮ ਜਾਂ ਪਤਾ ਬਦਲਣਾ ਹੈ ਜਾਂ ਜਿਨ੍ਹਾਂ ‘ਤੇ ਬਾਕੀ ਜੁਰਮਾਨੇ ਜਾਂ ਉਲੰਘਣਾਵਾਂ ਹਨ, ਉਹ ਵੀ ਆਨਲਾਈਨ ਸੇਵਾ ਲਈ ਯੋਗ ਨਹੀਂ ਹੋਣਗੇ।
ਅਟਾਰਨੀ ਜਨਰਲ ਨਿਕੀ ਸ਼ਰਮਾ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਸਿਰਫ਼ ਆਈਡੀ RENEWAL ਲਈ ਕੰਮ ਤੋਂ ਛੁੱਟੀ ਲੈਣੀ ਜਾਂ ਲੰਬਾ ਸਫਰ ਕਰਨਾ ਪੈਂਦਾ ਹੈ। ਓਹਨਾ ਮੁਤਾਬਕ, ਇਹ ਆਨਲਾਈਨ ਸੇਵਾ ICBC ਦੇ 10 ਸਾਲਾਂ ਦੇ ਮਾਡਰਨਾਈਜ਼ੇਸ਼ਨ ਪ੍ਰੋਗਰਾਮ ਦਾ ਹਿੱਸਾ ਹੈ।