ਮੀਜ਼ਲਜ਼ ਦੇ ਮਾਮਲਿਆਂ ਦੇ ਮੱਦੇਨਜ਼ਰ ਵਧੇਰੇ ਕਦਮ ਉਠਾਉਣ ਲਈ PAHO ਨੇ ਕੀਤੀ ਅਪੀਲ

ਅੰਤਰਰਾਸ਼ਟਰੀ ਸਿਹਤ ਸੰਸਥਾ ਪੈਨ ਅਮਰੀਕਨ ਹੈਲਥ ਆਰਗਨਾਈਜੇਸ਼ਨ (PAHO) ਨੇ ਕੈਨੇਡਾ ਸਮੇਤ ਕੁਝ ਦੇਸ਼ਾਂ ਨੂੰ ਮੀਜ਼ਲਜ਼ ਦੇ ਮਾਮਲਿਆਂ ਅਤੇ ਵਾਧੇ ਦੇ ਮੱਦੇਨਜ਼ਰ ਵਧੇਰੇ ਕਦਮ ਉਠਾਉਣ ਲਈ ਅਪੀਲ ਕੀਤੀ ਹੈ। ਇੱਕ epidemiological ਅਲਰਟ ਵਿੱਚ PAHO ਨੇ ਉੱਤਰ ਅਤੇ ਦੱਖਣ ਅਮਰੀਕਾ ਦੇ ਦੇਸ਼ਾਂ ਨੂੰ ਬੀਮਾਰੀ ਦੇ ਟੀਕਾਕਰਨ ਅਤੇ ਨਿਗਰਾਨੀ ਨੂੰ “ਤੇਜ਼ ਕਰਨ” ਦੀ ਸਲਾਹ ਦਿੱਤੀ ਹੈ

PAHO ਦੇ ਅਨੁਸਾਰ, ਕੈਨੇਡਾ ਵਿੱਚ ਪਿਛਲੇ ਸਾਲ 5,436 ਮਾਮਲੇ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ ਦੋ ਮਾਮਲੇ ਮੌਤ ਵਾਲੇ ਸਨ। ਇਹ ਅਲਰਟ ਇਸ ਪਿਛੋਕੜ ਵਿੱਚ ਜਾਰੀ ਕੀਤਾ ਗਿਆ ਕਿ 2025 ਵਿੱਚ ਪਿਛਲੇ ਪੰਜ ਸਾਲਾਂ ਨਾਲੋਂ ਮੀਜ਼ਲਜ਼ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋਇਆ, ਜੋ 2026 ਵਿੱਚ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਸੰਸਥਾ ਨੇ ਕਿਹਾ ਕਿ 13 ਸੰਬੰਧਤ ਦੇਸ਼ਾਂ ਵਿੱਚ 14,891 ਪੁਸ਼ਟੀ ਕੀਤੇ ਗਏ ਮਾਮਲੇ ਅਤੇ 29 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜੋ 2024 ਨਾਲੋਂ 32 ਗੁਣਾ ਵੱਧ ਹੈ।

ਇਸ ਅਲਰਟ ਵਿੱਚ ਕੈਨੇਡਾ ਦੇ ਨਾਲ-ਨਾਲ ਅਰਜਨਟੀਨਾ, ਬੇਲਿਜ਼, ਬੋਲੀਵੀਆ, ਬ੍ਰਾਜ਼ੀਲ, ਕੋਸਟਾ ਰੀਕਾ, ਐਲ ਸਾਲਵਾਡੋਰ, ਗੁਆਟੇਮਾਲਾ, ਮੈਕਸੀਕੋ, ਪੈਰਾਗੁਏ, ਪੇਰੂ, ਅਮਰੀਕਾ ਅਤੇ ਯੂਰੂਗੁਏ ਸ਼ਾਮਲ ਹਨ। ਇਸ ਵਿੱਚ ਸਭ ਤੋਂ ਵੱਧ ਪੁਸ਼ਟੀ ਕੀਤੇ ਮਾਮਲੇ ਮੈਕਸੀਕੋ (6,428 ਮਾਮਲੇ, 24 ਮੌਤਾਂ) ਅਤੇ US ਵਿੱਚ (2,242 ਮਾਮਲੇ, 3 ਮੌਤਾਂ) ਵਿੱਚ ਦਰਜ ਕੀਤੇ ਗਏ।

ਇਸ ਲੇਖ ਨੂੰ ਸਾਂਝਾ ਕਰੋ: