Peace Arch Hospital ਦੀ ਮੈਟਰਨਿਟੀ ਯੂਨਿਟ ਇਕ ਵਾਰ ਫੇਰ ਚਾਰ ਦਿਨ ਲਈ ਰਹੇਗੀ ਬੰਦ
ਵਾਈਟ ਰਾਕ ਦੇ Peace Arch Hospital ਦੀ ਮੈਟਰਨਿਟੀ ਯੂਨਿਟ ਇਸ ਹਫ਼ਤੇ ਚਾਰ ਦਿਨ ਲਈ ਅਸਥਾਈ ਤੌਰ ‘ਤੇ ਬੰਦ ਰਹੇਗੀ।
ਐਂਤਵਾਰ, 19 ਫਰਵਰੀ ਸਵੇਰੇ 8 ਵਜੇ ਤੋਂ ਸੋਮਵਾਰ, 23 ਫਰਵਰੀ ਸਵੇਰੇ 8 ਵਜੇ ਤੱਕ ਗਰਭਵਤੀ ਮਾਵਾਂ ਨੂੰ ਹੋਰ ਹਸਪਤਾਲਾਂ ਵੱਲ ਭੇਜਿਆ ਜਾਵੇਗਾ। ਇਹ ਇਸ ਮਹੀਨੇ ਦਾ ਦੂਜਾ ਅਤੇ ਇਸ ਸਾਲ ਚੌਥਾ ਅਸਥਾਈ ਬੰਦ ਰਹਿਣ ਦਾ ਮਾਮਲਾ ਹੈ।
Fraser Health ਕਹਿੰਦਾ ਹੈ ਕਿ ਇਹ ਬੰਦਸ਼ਾਂ obgyn ਡਾਕਟਰਾਂ ਦੀ ਘਾਟ ਕਾਰਨ ਹੋ ਰਹੀਆਂ ਹਨ। ਸਿਹਤ ਅਥਾਰਟੀ ਨੇ ਦਸੰਬਰ 2025 ਤੋਂ ਹੀ ਰਿਜ਼ ਮੀਡੋਜ਼ ਅਤੇ ਪੀਸ ਆਰਚ ਹਸਪਤਾਲਾਂ ਵਿੱਚ ਸੰਭਾਵਿਤ ਘਾਟੇ ਦੀ ਚੇਤਾਵਨੀ ਦਿੱਤੀ ਸੀ।
Fraser Health ਨੇ ਮਾਵਾਂ ਨੂੰ ਕਿਹਾ ਕਿ ਜੇ ਤੁਹਾਨੂੰ PREGNANCY ਨਾਲ ਸੰਬੰਧਿਤ ਸਮੱਸਿਆ ਹੈ ਤਾਂ ਪਹਿਲਾਂ ਮੈਟਰਨਿਟੀ ਯੂਨਿਟ ਨੂੰ ਕਾਲ ਕਰੋ। ਸਟਾਫ਼ ਤੁਹਾਨੂੰ ਸਹੀ ਹਸਪਤਾਲ ਵੱਲ ਭੇਜੇਗਾ।
ਸਿਹਤ ਅਥਾਰਟੀ ਨੇ ਪਿਛਲੇ ਸਾਲ ਆਪਣੇ ਖੇਤਰ ਦਿਆਂ ਹਸਪਤਾਲਾਂ ਵਿੱਚ ਛੇ OBGYN ਭਰਤੀ ਕੀਤੇ ਹਨ ਅਤੇ ਅਗਲੇ ਕੁਝ ਮਹੀਨਿਆਂ ਵਿੱਚ ਹੋਰ ਭਰਤੀ ਕਰਨ ਦਾ ਯਤਨ ਕਰ ਰਹੀ ਹੈ। ਇੱਕ ਨਵਾਂ ਡਾਕਟਰ ਪੀਸ ਆਰਚ ਹਸਪਤਾਲ ਵਿੱਚ ਬਸੰਤ 2026 ਵਿੱਚ ਸ਼ਾਮਲ ਹੋਵੇਗਾ।
Fraser Health ਕਹਿੰਦੀ ਹੈ ਕਿ ਭਵਿੱਖ ਵਿੱਚ ਹੋਰ ਹਸਪਤਾਲਾਂ ਵੱਲ ਭੇਜਣ ਦੀ ਘੋਸ਼ਣਾ “ਡਾਇਨਾਮਿਕ” ਹੋਵੇਗੀ ਅਤੇ ਅਚਾਨਕ ਗੈਰਹਾਜ਼ਰੀ ਜਾਂ ਬੀਮਾਰ ਡਾਕਟਰਾਂ ਦੇ ਹਾਜ਼ਰੀ ਨਾ ਦੇਣ ਕਾਰਨ ਛੋਟੀ ਮਿਆਦ ‘ਤੇ ਕੀਤੀ ਜਾ ਸਕਦੀ ਹੈ।
CANADA ਨੂੰ ਵਧ ਰਹੀਆਂ ਚੁਣੌਤੀਆਂ ਦਾ ਸਾਹਮਣਾ ਹੈ, ਜਿਵੇਂ ਘੱਟ ਪਰਿਵਾਰਕ ਡਾਕਟਰ ਮੈਟਰਨਿਟੀ ਸੇਵਾਵਾਂ ਦਿੰਦੇ ਹਨ, ਮਿਡਵਾਈਵਾਂ ਦੀ ਗਿਣਤੀ ਘੱਟ ਹੋ ਰਹੀ ਹੈ ਅਤੇ ਮੈਟਰਨਿਟੀ ਮਾਮਲੇ ਜਟਿਲ ਹੋ ਰਹੇ ਹਨ।