ਡਾਊਨਟਾਊਨ ਵੈਨਕੂਵਰ ਬਿਜ਼ਨਸ ਇੰਪ੍ਰੂਵਮੈਂਟ ਐਸੋਸੀਏਸ਼ਨ ਦੀ ਅੱਠਵੀਂ ਸਾਲਾਨਾ “State of Downtown” ਰਿਪੋਰਟ ਜਾਰੀ

ਡਾਊਨਟਾਊਨ ਵੈਨਕੂਵਰ ਬਿਜ਼ਨਸ ਇੰਪ੍ਰੂਵਮੈਂਟ ਐਸੋਸੀਏਸ਼ਨ (BIA) ਨੇ ਮੰਗਲਵਾਰ ਨੂੰ ਆਪਣੀ ਅੱਠਵੀਂ ਸਾਲਾਨਾ “State of Downtown” ਰਿਪੋਰਟ ਜਾਰੀ ਕੀਤੀ।

ਰਿਪੋਰਟ ਮੁਤਾਬਕ ਡਾਊਨਟਾਊਨ ਵੈਨਕੂਵਰ ਅਜੇ ਵੀ high business vacancy rates, ਰਿਟੇਲ ਅਤੇ ਰੈਸਟੋਰੈਂਟ SALES ਵਿੱਚ ਘਟਾਅ, ਅਤੇ ਲੋਕਾਂ ਵੱਲੋਂ ਆਪਣੇ ਗਵਾਂਢੀਆਂ ਖ਼ਿਲਾਫ਼ ਵਧ ਰਹੀਆਂ SERVICE CALLS ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ।

ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ ਡਾਊਨਟਾਊਨ ਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ, ਪਬਲਿਕ ਟਰਾਂਜ਼ਿਟ ਦੀ ਵਰਤੋਂ ਵਿੱਚ ਵੀ ਵਾਧਾ ਹੋਇਆ ਹੈ ਅਤੇ business vacancy rate ਹੁਣ ਕੁਝ ਹੱਦ ਤੱਕ ਸਥਿਰ ਹੋ ਰਹੀ ਹੈ।

HOTEL INDUSTRY ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ, ਜਿੱਥੇ AVERAGE OCCUPANCY ਦਰ 80 ਫੀਸਦੀ ਤੋਂ ਵੱਧ ਰਹੀ ਹੈ, ਜੋ ਪੈਂਡੈਮਿਕ ਤੋਂ ਪਹਿਲਾਂ ਦੇ ਪੱਧਰਾਂ ਦੇ ਬਰਾਬਰ ਹੈ ਅਤੇ ਫੀਫਾ ਵਰਲਡ ਕਪ ਦੇ ਆਉਣ ਨਾਲ ਹੋਰ ਵਧਣ ਦੀ ਉਮੀਦ ਹੈ।

ਰਿਪੋਰਟ ਅਨੁਸਾਰ ਸ਼ਹਿਰ ਵਿੱਚ 6,500 ਤੋਂ ਵੱਧ ਹੋਟਲ ਕਮਰੇ development ਦੇ ਵੱਖ-ਵੱਖ ਪੜਾਅ ਵਿੱਚ ਹਨ, ਜਿਨ੍ਹਾਂ ਵਿੱਚੋਂ 1,200 ਤੋਂ ਵੱਧ ਕਮਰਿਆਂ ਨੂੰ ਪਿਛਲੇ ਸਾਲ ਡਾਊਨਟਾਊਨ ਖੇਤਰ ਵਿੱਚ ਮਨਜ਼ੂਰੀ ਮਿਲੀ ਹੈ।

ਰਿਪੋਰਟ ਨੇ ਹਾਲੀਆ ਨੀਤੀਆਂ ਦੀ ਵੀ ਪ੍ਰਸ਼ੰਸਾ ਕੀਤੀ ਹੈ, ਜਿਵੇਂ ਕਿ ਗ੍ਰੈਨਵਿਲ ਐਂਟਰਟੇਨਮੈਂਟ ਡਿਸਟ੍ਰਿਕਟ ਵਿੱਚ ਤਿੰਨ SRO ਹੋਟਲਾਂ ਨੂੰ ਬੰਦ ਕਰਨ ਲਈ ਸੂਬਾਈ ਅਤੇ ਸ਼ਹਿਰੀ ਸਰਕਾਰਾਂ ਵਿਚਕਾਰ ਹੋਇਆ ਸਮਝੌਤਾ ਅਤੇ ਬੇਲ ਰੀਫਾਰਮ ਬਿੱਲ ਜੋ ਦੁਹਰਾਉਣ ਵਾਲੇ ਅਪਰਾਧੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਕੋਸ਼ਿਸ਼ ਕਰਦਾ ਹੈ।


ਇਸ ਲੇਖ ਨੂੰ ਸਾਂਝਾ ਕਰੋ: