Surrey Police ਨੇ Crescent beach ਇਲਾਕੇ ਵਿੱਚ ਸਵੇਰੇ ਗੋਲੀਆਂ ਚਲਾਉਣ ਦੀ ਘਟਨਾ ਤੋਂ ਬਾਅਦ ਤਿੰਨ ਆਦਮੀਆਂ ਨੂੰ ਗ੍ਰਿਫ਼ਤਾਰ ਕੀਤਾ
Surrey Police ਨੇ Crescent beach ਇਲਾਕੇ ਵਿੱਚ ਸਵੇਰੇ ਗੋਲੀਆਂ ਚਲਾਉਣ ਦੀ ਘਟਨਾ ਤੋਂ ਬਾਅਦ ਤਿੰਨ ਆਦਮੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਮੁਤਾਬਕ 1 ਫਰਵਰੀ ਨੂੰ ਤੜਕੇ 3:50 ਵਜੇ ਇੱਕ ਘਰ ਦੇ ਬਾਹਰ ਗੋਲੀਆਂ ਚਲੀਆਂ ਅਤੇ ਅੱਗ ਵੀ ਲੱਗੀ। ਘਰ ਨੂੰ ਗੋਲੀਆਂ ਨਾਲ ਨੁਕਸਾਨ ਤਾਂ ਹੋਇਆ ਪਰ ਕੋਈ ਜਖਮੀ ਨਹੀਂ ਹੋਇਆ।
ਉਸ area ਵਿੱਚ ਮੌਜੂਦ SPS ਅਧਿਕਾਰੀਆਂ ਨੇ ਇਕ ਸ਼ੱਕੀ ਕਾਰ ਨੂੰ ਦੇਖਿਆ ਜੋ ਨੇੜੇ ਹੀ ਸੀ ਅਤੇ ਕਾਰ ਵਿਚ ਬੈਠੇ ਲੋਕ ਪੈਦਲ ਭੱਜ ਗਏ। ਕੁਝ ਸਮੇਂ ਬਾਅਦ ਤਿੰਨੇ ਸ਼ੱਕੀਆਂ ਨੂੰ 28 ਐਵੇਨਿਊ ਅਤੇ 140 ਸਟਰੀਟ ਦੇ ਨੇੜੇ ਇੱਕ rideshare vehicle ਵਿੱਚ ਚੜ੍ਹਦੇ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ।
Major Crime Section ਜਾਂਚ ਕਰ ਰਹੀ ਹੈ ਅਤੇ ਇਹ ਮਾਮਲਾ Extortion ਨਾਲ ਜੁੜਿਆ ਹੋ ਸਕਦਾ ਹੈ।
ਇਸ ਲੇਖ ਨੂੰ ਸਾਂਝਾ ਕਰੋ: