ਸਿਟੀ ਆਫ ਸਰੀ ਵੱਲੋਂ Surrey Police Service ਲਈ $284.5 ਮਿਲੀਅਨ ਦਾ ਬਜਟ ਮਨਜ਼ੂਰ

ਸਿਟੀ ਆਫ ਸਰੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸਨੇ Surrey Police Service (SPS) ਲਈ $284.5 ਮਿਲੀਅਨ ਦਾ ਬਜਟ ਮਨਜ਼ੂਰ ਕਰ ਦਿੱਤਾ ਹੈ, ਜੋ ਪਿਛਲੇ ਸਾਲ ਨਾਲੋਂ $45 ਮਿਲੀਅਨ ਵੱਧ ਹੈ।

ਇਹ ਬਜਟ ਪਹਿਲਾਂ ਸ਼ਹਿਰ ਅਤੇ Surrey Police Board (SPB) ਵਿਚਕਾਰ ਵੱਡਾ ਵਿਵਾਦ ਬਣਿਆ ਹੋਇਆ ਸੀ। ਨਵੰਬਰ ਵਿੱਚ ਬੋਰਡ ਨੇ $91 ਮਿਲੀਅਨ ਦੇ ਵਾਧੇ ਦੀ ਮੰਗ ਕੀਤੀ ਸੀ।

Surrey Police Union (SPU) ਦੇ ਪ੍ਰਧਾਨ ਰਾਇਨ ਬੁਹਰਿਗ ਨੇ ਚੇਤਾਵਨੀ ਦਿੱਤੀ ਕਿ ਘਟਾਇਆ ਗਿਆ ਬਜਟ ਸੜਕਾਂ ‘ਤੇ ਘੱਟ ਪੁਲਿਸ ਕਰਮਚਾਰੀ ਲਿਆਏਗਾ। ਉਨ੍ਹਾਂ ਕਿਹਾ ਕਿ ਫ੍ਰੇਜ਼ਰ ਵੈਲੀ ਵਿੱਚ ਵਧ ਰਹੀਆਂ ਧਮਕੀਆਂ ਅਤੇ ਸਰੀ ਵਿੱਚ ਚੱਲ ਰਹੇ ਐਕਸਟੋਰਸ਼ਨ ਸੰਕਟ ਦੇ ਮੱਦੇਨਜ਼ਰ ਮੂਲ ਬਜਟ ਜਾਇਜ਼ ਸੀ।

ਸਰੇ ਦੀ ਮੇਅਰ Brenda Locke ਨੇ ਪਹਿਲਾਂ ਇਸ ਮੰਗ ਨੂੰ “ਬਹੁਤ ਜ਼ਿਆਦਾ” ਕਰਾਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਸ ਨਾਲ CITY ਨੂੰ ਆਪਣੇ ਵਸਨੀਕਾਂ 'ਤੇ 18 ਫੀਸਦੀ ਪ੍ਰਾਪਰਟੀ ਟੈਕਸ ਵਧਾਉਣਾ ਪਵੇਗਾ।

ਹੁਣ ਦੋਵਾਂ ਧਿਰਾਂ ਨੇ ਸਮਝੌਤਾ ਕਰ ਲਿਆ ਹੈ। SPB ਚੇਅਰ ਹਾਰਲੀ ਚੈਪਲ ਨੇ ਕਿਹਾ ਕਿ ਨਵਾਂ ਬਜਟ ਕਮਿਊਨਿਟੀ ਲਈ ਲੋੜੀਂਦੇ ਸਰੋਤ ਮੁਹੱਈਆ ਕਰੇਗਾ, ਜਦਕਿ ਮੇਅਰ ਲੌਕ ਨੇ ਕਿਹਾ ਕਿ ਇਹ ਜਨਤਕ ਸੁਰੱਖਿਆ ਅਤੇ ਘੱਟ ਟੈਕਸਾਂ ਵਿਚਕਾਰ ਸੰਤੁਲਨ ਬਣਾਉਂਦਾ ਹੈ।

ਇਸ ਲੇਖ ਨੂੰ ਸਾਂਝਾ ਕਰੋ: