TIP ਦੇਣ ਤੋਂ ਤੰਗ ਆ ਚੁੱਕੇ ਹਨ ਬਹੁ ਗਿਣਤੀ CANADIANS
ਇੱਕ ਨਵੇਂ national survey ਦੇ ਅਨੁਸਾਰ, ਕੈਨੇਡਾ ਵਿੱਚ ਬਹੁਤ ਸਾਰੇ ਲੋਕ ਹੁਣ TIP ਦੇਣ ਤੋਂ ਤੰਗ ਆ ਚੁੱਕੇ ਹਨ ਅਤੇ ਦੇਸ਼ ਇਸ ਸਬੰਧੀ ਇੱਕ ਸੰਕਟ ਬਿੰਦੂ 'ਤੇ ਪਹੁੰਚ ਸਕਦਾ ਹੈ। H&R Block Canada ਵੱਲੋਂ 2026 ਵਿੱਚ ਕਰਵਾਏ ਸਰਵੇਖਣ ਵਿੱਚ ਪਤਾ ਲੱਗਿਆ ਕਿ 67 ਫ਼ੀਸਦੀ ਲੋਕ ਮੰਨਦੇ ਹਨ ਕਿ ਟਿਪ ਦੇਣ ਦਾ ਪ੍ਰਥਾ ਬਿਲਕੁਲ ਖਤਮ ਕੀਤੀ ਜਾਵੇ। ਲੋਕ digital tip prompts, rising suggested percentages, gratuities tax ਦੀ ਵਿਆਖਿਆ ਬਾਰੇ ਨਿਰਾਸ਼ ਹਨ।
ਸਰਵੇ ਵਿੱਚ ਦਰਸਾਇਆ ਗਿਆ ਕਿ 93 ਫ਼ੀਸਦੀ ਲੋਕ ਉਹਨਾਂ ਸਥਿਤੀਆਂ ਵਿੱਚ ਟਿਪ ਪ੍ਰੰਪਟ ਦੇਖ ਕੇ ਪ੍ਰੇਸ਼ਾਨ ਹੁੰਦੇ ਹਨ ਜਿੱਥੇ ਇਹ ਅਸਲ ਵਿੱਚ ਲਾਜ਼ਮੀ ਨਹੀਂ — ਜਿਵੇਂ ਫਾਸਟ-ਫੂਡ ਕਾਊਂਟਰ, ਕੰਵੀਨੀਅੰਸ ਸਟੋਰ ਜਾਂ ਸੈਲਫ਼-ਸਰਵ ਕੀਓਸਕ। 89 ਫ਼ੀਸਦੀ ਲੋਕਾਂ ਨੂੰ ਉਹ ਕਾਰੋਬਾਰ ਪਸੰਦ ਨਹੀਂ ਜਿੱਥੇ ਗੈਰ-ਵਾਜਬ ਟਿਪ ਲਈ ਪ੍ਰੰਪਟ ਹੁੰਦੇ ਹਨ ਅਤੇ 41 ਫ਼ੀਸਦੀ ਲੋਕ ਐਸੇ ਕਾਰੋਬਾਰ ਤੋਂ ਦੂਰ ਰਹਿੰਦੇ ਹਨ।
ਲੋਕਾਂ ਦਾ ਨਜ਼ਰੀਆ ਇਹ ਵੀ ਹੈ ਕਿ ਟਿਪ ਦੇਣ ਨੂੰ ਨਿਯਮਤ ਤਨਖਾਹ ਦਾ ਬਦਲ ਨਹੀਂ ਬਣਨਾ ਚਾਹੀਦਾ। ਸਰਵੇ 1,545 ਕੈਨੇਡੀਆਂ ਤੇ ਕੀਤਾ ਗਿਆ, ਜਿਸ ਵਿੱਚ ਪਤਾ ਲੱਗਾ ਕਿ 57 ਫ਼ੀਸਦੀ ਲੋਕ ਆਪਣੇ ਆਪ ਨੂੰ ਕੰਜੂਸ ਟਿੱਪਰ ਮੰਨਦੇ ਹਨ, ਜਦਕਿ 36 ਫ਼ੀਸਦੀ ਲੋਕ ਜਨਰਸ ਟਿੱਪਰ ਹਨ।
ਹਾਲਾਂਕਿ ਲੋਕਾਂ ਦੀਆਂ ਆਦਤਾਂ ਵੱਖਰੀਆਂ ਹਨ, ਜ਼ਿਆਦਾਤਰ ਸਹਿਮਤ ਹਨ ਕਿ ਟਿਪ ਸਟਾਫ਼ ਨੂੰ ਪੂਰੀ ਤਨਖਾਹ ਨਾ ਦੇਣ ਦਾ ਜ਼ਰੀਆ ਨਹੀਂ ਬਣਨਾ ਚਾਹੀਦਾ ।