Trump ਨੇ ਇਰਾਨ ਨੂੰ ਦਿੱਤੀ DEADLINE ਵਿੱਚ ਕਰ ਦਿੱਤਾ ਪੰਜ ਦਿਨਾਂ ਦਾ ਵਾਧਾ
ਅਮਰੀਕੀ ਰਾਸ਼ਟਰਪਤੀ Donald Trump ਨੇ ਸੋਮਵਾਰ ਨੂੰ ਇਰਾਨ ਲਈ ਆਪਣੀ ਡੈੱਡਲਾਈਨ ਵਿੱਚ ਵਾਧਾ ਕਰ ਦਿੱਤਾ ਹੈ, ਜਿਸ ਵਿੱਚ ਇਰਾਨ ਨੂੰ ਮਹੱਤਵਪੂਰਨ Strait of Hormuz ਨੂੰ ਦੁਬਾਰਾ international shipping ਲਈ ਖੋਲ੍ਹਣ ਲਈ ਕਿਹਾ ਗਿਆ ਸੀ। ਟਰੰਪ ਨੇ ਕਿਹਾ ਕਿ ਅਮਰੀਕਾ ਹੁਣ ਪੰਜ ਦਿਨਾਂ ਲਈ ਇਰਾਨ ਦੇ power plants ’ਤੇ ਹਮਲੇ ਰੋਕ ਰਿਹਾ ਹੈ। ਇਹ ਐਲਾਨ ਉਨ੍ਹਾਂ ਨੇ ਆਪਣੇ Truth Social ਪਲੇਟਫਾਰਮ ’ਤੇ ਕੀਤਾ, ਜਿਸ ਤੋਂ ਕੁਝ ਸਮੇਂ ਬਾਅਦ Iranian state television ਨੇ ਦਾਅਵਾ ਕੀਤਾ ਕਿ “ਇਰਾਨ ਦੀ ਸਖ਼ਤ ਚੇਤਾਵਨੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਪਿੱਛੇ ਹਟ ਗਿਆ ਹੈ।”
ਟਰੰਪ ਨੇ ਦੱਸਿਆ ਕਿ ਅਮਰੀਕਾ ਅਤੇ ਇਰਾਨ ਵਿਚਾਲੇ “ਬਹੁਤ ਹੀ ਚੰਗੀਆਂ ਅਤੇ ਉਤਪਾਦਕ ਗੱਲਬਾਤਾਂ” ਹੋਈਆਂ ਹਨ, ਜੋ ਸੰਘਰਸ਼ ਦਾ ਪੂਰਾ ਹੱਲ ਕੱਢ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਗੱਲਬਾਤ ਸਾਰੇ ਹਫ਼ਤੇ ਜਾਰੀ ਰਹੇਗੀ ਅਤੇ ਅਗਲੇ ਕਦਮ ਇਨ੍ਹਾਂ ਵਿਚਾਰ-ਵਟਾਂਦਰਿਆਂ ਦੀ ਸਫਲਤਾ ’ਤੇ ਨਿਰਭਰ ਕਰਨਗੇ। ਹਾਲਾਂਕਿ, ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਸੇ ਵੀ ਤਰ੍ਹਾਂ ਦੀ ਸਿੱਧੀ ਗੱਲਬਾਤ ਤੋਂ ਇਨਕਾਰ ਕੀਤਾ ਹੈ।
ਇਸ ਦੌਰਾਨ, ਇਰਾਨ ਦੇ ਵਿਦੇਸ਼ ਮੰਤਰੀ Abbas Araghchi ਨੇ ਆਪਣੇ Turkish counterpart, Hakan Fidan ਨਾਲ ਫੋਨ ’ਤੇ ਗੱਲਬਾਤ ਕੀਤੀ, ਤੁਰਕੀ ਪਹਿਲਾਂ ਵੀ ਤਹਿਰਾਨ ਅਤੇ ਵਾਸ਼ਿੰਗਟਨ ਵਿਚਾਲੇ ਗੱਲਬਾਤ ਵਿਚ ਵਿਚੋਲੇ ਰਹੇ ਹਨ।
ਇਹ ਜੰਗ ਹੁਣ ਚੌਥੇ ਹਫ਼ਤੇ ਵਿੱਚ ਦਾਖਲ ਹੋ ਚੁੱਕੀ ਹੈ ਅਤੇ ਇਸਨੇ ਹਜ਼ਾਰਾਂ ਜਾਨਾਂ ਲੈ ਲਈਆਂ ਹਨ ਅਤੇ ਦੁਨੀਆਵੀ ਅਰਥਵਿਵਸਥਾ ਨੂੰ ਹਿਲਾ ਕੇ ਰੱਖ ਦਿੱਤਾ ਹੈ।