Trump ਨੇ Strait of Hormuz ਖੁੱਲ੍ਹਾ ਰੱਖਣ ਲਈ ਸੱਤ ਦੇਸ਼ਾਂ ਨੂੰ ਜੰਗੀ ਜਹਾਜ਼ ਭੇਜਣ ਲਈ ਕਿਹਾ
ਅਮਰੀਕੀ ਰਾਸ਼ਟਰਪਤੀ Donald Trump ਨੇ ਐਤਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਕਰੀਬ ਸੱਤ ਦੇਸ਼ਾਂ ਨੂੰ ਜੰਗੀ ਜਹਾਜ਼ ਭੇਜਣ ਲਈ ਕਿਹਾ ਹੈ ਤਾਂ ਜੋ ਮਹੱਤਵਪੂਰਨ ਸਮੁੰਦਰੀ ਰਸਤਾ Strait of Hormuz ਖੁੱਲ੍ਹਾ ਰੱਖਿਆ ਜਾ ਸਕੇ। ਇਰਾਨ ਨਾਲ ਚੱਲ ਰਹੇ ਟਕਰਾਅ ਕਾਰਨ ਤੇਲ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ, ਪਰ ਹੁਣ ਤੱਕ ਕਿਸੇ ਵੀ ਦੇਸ਼ ਵੱਲੋਂ ਪੱਕੀ ਵਚਨਬੱਧਤਾ ਸਾਹਮਣੇ ਨਹੀਂ ਆਈ।
ਟਰੰਪ ਨੇ ਉਹਨਾਂ ਦੇਸ਼ਾਂ ਦੇ ਨਾਂ ਨਹੀਂ ਦੱਸੇ ਜਿਨ੍ਹਾਂ ਨਾਲ ਅਮਰੀਕੀ ਪ੍ਰਸ਼ਾਸਨ ਗੱਲਬਾਤ ਕਰ ਰਿਹਾ ਹੈ। ਇਹ ਦੇਸ਼ middle-east ਦੇ ਕੱਚੇ ਤੇਲ ‘ਤੇ ਕਾਫ਼ੀ ਨਿਰਭਰ ਹਨ ਅਤੇ ਉਨ੍ਹਾਂ ਨੂੰ ਇਸ ਸਮੁੰਦਰੀ ਰਸਤੇ ਦੀ ਸੁਰੱਖਿਆ ਲਈ ਇਕ ਗਠਜੋੜ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ।
ਟਰੰਪ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਰਸਤਾ ਮੁੱਖ ਤੌਰ ‘ਤੇ ਉਹਨਾਂ ਦੇਸ਼ਾਂ ਲਈ ਜ਼ਰੂਰੀ ਹੈ ਜੋ middle-east ਦੇ ਤੇਲ ‘ਤੇ ਨਿਰਭਰ ਹਨ, ਜਦਕਿ ਅਮਰੀਕਾ ਨੂੰ ਇਸ ਰਸਤੇ ਦੀ ਘੱਟ ਲੋੜ ਹੈ ਕਿਉਂਕਿ ਉਸ ਕੋਲ ਆਪਣੇ ਤੇਲ ਦੇ ਸਰੋਤ ਹਨ।
ਉਨ੍ਹਾਂ ਕਿਹਾ ਕਿ China ਆਪਣੀ ਲਗਭਗ 90 ਫੀਸਦੀ ਤੇਲ ਸਪਲਾਈ ਇਸ ਰਸਤੇ ਰਾਹੀਂ ਪ੍ਰਾਪਤ ਕਰਦਾ ਹੈ, ਜਦਕਿ ਅਮਰੀਕਾ ਨੂੰ ਇਥੋਂ ਬਹੁਤ ਘੱਟ ਮਾਤਰਾ ਮਿਲਦੀ ਹੈ। ਟਰੰਪ ਨੇ ਇਹ ਵੀ ਕਿਹਾ ਕਿ ਉਹ ਹੋਰ ਦੇਸ਼ਾਂ ਨਾਲ ਮਿਲ ਕੇ ਇਸ ਰਸਤੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤਿਆਰ ਹਨ। ਪਹਿਲਾਂ ਉਹ France, Japan, South Korea ਅਤੇ United Kingdom ਵਰਗੇ ਦੇਸ਼ਾਂ ਨੂੰ ਵੀ ਇਸ ਯਤਨ ਵਿੱਚ ਸ਼ਾਮਲ ਹੋਣ ਲਈ ਕਹਿ ਚੁੱਕੇ ਹਨ।
ਇਸ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ Abbas Araghchi ਨੇ ਕਿਹਾ ਕਿ ਕਈ ਦੇਸ਼ਾਂ ਨੇ ਆਪਣੇ ਜਹਾਜ਼ਾਂ ਲਈ ਸੁਰੱਖਿਅਤ ਰਸਤੇ ਦੀ ਮੰਗ ਕੀਤੀ ਹੈ ਅਤੇ ਕੁਝ ਵੱਖ-ਵੱਖ ਦੇਸ਼ਾਂ ਦੇ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਇਰਾਨ ਨੇ ਕਿਹਾ ਹੈ ਕਿ ਇਹ ਸਮੁੰਦਰੀ ਰਸਤਾ ਸਾਰੇ ਦੇਸ਼ਾਂ ਲਈ ਖੁੱਲ੍ਹਾ ਹੈ, ਸਿਵਾਏ ਅਮਰੀਕਾ ਅਤੇ ਉਸਦੇ ਸਾਥੀਆਂ ਦੇ।