ਵਿੱਤੀ ਦਬਾਅ ਦਾ ਸਾਹਮਣਾ ਕਰ ਰਹੀ University ਘੱਟ ਵਰਤੋਂ ਵਾਲੀ ਜ਼ਮੀਨ ਨੂੰ ਕਰੇਗੀ Develop
ਯੂਨੀਵਰਸਿਟੀ ਆਫ਼ ਦ ਫਰੇਜ਼ਰ ਵੈਲੀ (UFV) ਦਾ ਕਹਿਣਾ ਹੈ ਕਿ ਉਹ ਆਪਣੀ ਘੱਟ ਵਰਤੋਂ ਵਾਲੀ ਜ਼ਮੀਨ ਨੂੰ develop ਕਰ ਰਹੀ ਹੈ ਤਾਂ ਜੋ ਭਵਿੱਖ ਵਿੱਚ ਆਮਦਨ ਪੈਦਾ ਕੀਤੀ ਜਾ ਸਕੇ, ਖਾਸ ਕਰਕੇ ਉਸ ਸਮੇਂ ਜਦੋਂ post-secondary sector ਇਮੀਗ੍ਰੇਸ਼ਨ policies ਵਿੱਚ ਬਦਲਾਵਾਂ ਕਾਰਨ ਵਿੱਤੀ ਦਬਾਅ ਦਾ ਸਾਹਮਣਾ ਕਰ ਰਿਹਾ ਹੈ।
ਐਬਟਸਫੋਰਡ ਕੈਂਪਸ ਵਿੱਚ ਦੋ ਪਾਰਕਿੰਗ ਲਾਟਾਂ ਦੀ ਵਿਕਾਸ ਪ੍ਰਕਿਰਿਆ 2028 ਤੱਕ ਸ਼ੁਰੂ ਹੋ ਸਕਦੀ ਹੈ, ਜਿਸ ਨਾਲ ਰੋਜਰਜ਼ ਫੋਰਮ ਦੇ ਨਾਲ ਵਾਲਾ ਇਲਾਕਾ ਮਿਕਸਡ-ਯੂਜ਼ ਵਿਕਾਸ ਵਿੱਚ ਤਬਦੀਲ ਹੋਵੇਗਾ, ਜਿਸ ਵਿੱਚ ਕੌਂਡੋ, ਕਾਫੀ ਸ਼ਾਪਾਂ, ਰੈਸਟੋਰੈਂਟ ਅਤੇ ਹੋਰ ਸਹੂਲਤਾਂ ਸ਼ਾਮਲ ਹੋਣਗੀਆਂ।
ਇਸ ਪ੍ਰੋਜੈਕਟ ਦੀ ਜ਼ਿੰਮੇਵਾਰੀ UFV ਪ੍ਰਾਪਰਟੀਜ਼ ਟਰੱਸਟ ਦੇ ਕੋਲ ਹੈ, ਜੋ 2023 ਵਿੱਚ ਯੂਨੀਵਰਸਿਟੀ ਦੀ ਆਮਦਨ ਨੂੰ ਵੱਖ-ਵੱਖ ਸਰੋਤਾਂ ਤੋਂ ਵਧਾਉਣ ਲਈ ਬਣਾਇਆ ਗਿਆ ਸੀ। ਵਿਕਸਿਤ ਜ਼ਮੀਨ 99 ਸਾਲਾਂ ਦੇ ਲੀਜ਼ਹੋਲਡ ਤਹਿਤ ਯੂਨੀਵਰਸਿਟੀ ਦੀ ਮਲਕੀਅਤ ਰਹੇਗੀ।
UFV ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਆਮਦਨ ਦਾ ਸਿੱਧਾ ਚੱਲਦਾ ਸਰੋਤ ਨਹੀਂ ਹੈ, ਬਲਕਿ ਯੂਨੀਵਰਸਿਟੀ ਅਤੇ ਉਸਦੀ ਫਾਊਂਡੇਸ਼ਨ ਵਿੱਚ ਮੁੜ ਨਿਵੇਸ਼ ਹੈ। ਪ੍ਰਾਪਰਟੀ ਟਰੱਸਟ ਦਾ ਉਦੇਸ਼ ਲੰਬੇ ਸਮੇਂ ਲਈ ਕੈਂਪਸ ਦੇ ਆਲੇ-ਦੁਆਲੇ ਵਧੀਆ ਕਮਿਊਨਿਟੀਆਂ ਬਣਾਉਣਾ ਹੈ।
ਹਾਲਾਂਕਿ, ਯੂਨੀਵਰਸਿਟੀ ਇਸ ਵੇਲੇ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਹਾਲ ਹੀ ਵਿੱਚ ਲਗਭਗ $22.5 ਮਿਲੀਅਨ ਦਾ ਘਾਟਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਕੁਝ ਕਰਮਚਾਰੀਆਂ ਨੂੰ ਨੌਕਰੀ ਤੋਂ ਹਟਾਉਣ ਦੇ ਨੋਟਿਸ ਵੀ ਦਿੱਤੇ ਗਏ ਹਨ।
ਇਸਦੇ ਨਾਲ ਹੀ, ਕੁਝ ਵਿਦਿਆਰਥੀਆਂ ਨੂੰ ਗਰਮੀ ਦੇ ਸਮੈਸਟਰ ਵਿੱਚ ਕੋਰਸਾਂ ਵਿੱਚ ਦਾਖਲਾ ਲੈਣ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਪਿਛਲੇ ਸਾਲ ਨਾਲੋਂ ਕੋਰਸ ਆਫਰਿੰਗਜ਼ ਵਿੱਚ ਕਮੀ ਵੀ ਦਰਜ ਕੀਤੀ ਗਈ ਹੈ।