ਬ੍ਰਿਟਿਸ਼ ਕੋਲੰਬੀਆ ਨੇਂ US ਤੋਂ ਭਰਤੀ ਕੀਤੇ 400 ਤੋਂ ਵੱਧ HEALTH PROFESSIONALS

ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਕਿਹਾ ਹੈ ਕਿ ਇੱਕ ਸਾਲ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ, ਉਹਨਾਂ ਨੇ US ਤੋਂ ਸੈਂਕੜੇ ਹੈਲਥ-ਕੇਅਰ ਵਰਕਰ ਭਰਤੀ ਕੀਤੇ ਹਨ। ਪ੍ਰੀਮੀਅਰ ਡੇਵਿਡ ਏਬੀ ਨੇ ਦੱਸਿਆ ਕਿ ਮਾਰਚ 2025 ਤੋਂ ਜਨਵਰੀ 2026 ਤੱਕ 400 ਤੋਂ ਵੱਧ ਸਿਹਤ-ਸੇਵਾ ਪ੍ਰੋਫੈਸ਼ਨਲ ਸੂਬੇ ਦੇ ਹੈਲਥ-ਕੇਅਰ ਸਿਸਟਮ ਵਿੱਚ ਨੌਕਰੀ ਦੀ ਪੇਸ਼ਕਸ਼ ਮਨਜ਼ੂਰ ਕਰ ਚੁੱਕੇ ਹਨ।

ਇਸ ਵਿੱਚ 89 ਡਾਕਟਰ, 260 ਨਰਸਾਂ, 42 ਨਰਸ-ਪ੍ਰੈਕਟੀਸ਼ਨਰ ਅਤੇ 23 allied-health professionals ਸ਼ਾਮਲ ਹਨ। ਹੋਰ ਵਰਕਰ ਵੀ ਆ ਰਹੇ ਹਨ ਅਤੇ ਸੂਬੇ ਅਤੇ ਵੱਖ-ਵੱਖ ਹੈਲਥ ਅਥਾਰਿਟੀਆਂ ਵਿੱਚ ਵੰਡੇ ਜਾਣਗੇ। ਸਿਹਤ ਮੰਤਰੀ ਜੋਸੀ ਓਸਬੌਰਨ ਨੇ ਦੱਸਿਆ ਕਿ ਪਿਛਲੇ ਸਾਲ ਵਿੱਚ US ਤੋਂ 2,750 ਤੋਂ ਵੱਧ applications ਮਿਲੀਆਂ 

ਸਰਕਾਰ ਨੇ ਸਥਾਨਕ ਰੈਗੂਲੇਟਰੀ ਕਾਲਜਾਂ ਵਿੱਚ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਵੀ ਸੁਧਾਰਿਆ, ਜਿਸ ਨਾਲ 1,300 ਤੋਂ ਵੱਧ ਵਰਕਰਾਂ ਨੂੰ ਕੰਮ ਕਰਨ ਲਈ ਰਜਿਸਟਰ ਕੀਤਾ ਗਿਆ। ਨਵੇਂ ਭਰਤੀ ਵਰਕਰ ਹੇਠ ਲਿਖੀਆਂ ਹੈਲਥ ਅਥਾਰਿਟੀਆਂ ਵਿੱਚ ਸ਼ਾਮਲ ਹੋਏ: ਫ੍ਰੇਜ਼ਰ ਹੈਲਥ – 105, ਇੰਟੀਰੀਅਰ ਹੈਲਥ – 83, ਆਈਲੈਂਡ ਹੈਲਥ – 97, ਨਾਰਦਰਨ ਹੈਲਥ – 31, ਵੈਨਕੂਵਰ ਕੋਸਟਲ ਅਤੇ ਪ੍ਰੋਵਿਡੈਂਸ ਹੈਲਥ – 72, ਫਰਸਟ ਨੇਸ਼ਨ ਹੈਲਥ – 4 ਅਤੇ ਸੂਬਾਈ ਹੈਲਥ ਸਰਵਿਸਿਜ਼ – 22।

ਇਹ ਅੱਪਡੇਟ ਉਸ ਵੇਲੇ ਆਈ ਹੈ ਜਦੋਂ BC ਦਾ ਹੈਲਥ-ਕੇਅਰ ਸਿਸਟਮ ਡਾਕਟਰਾਂ ਅਤੇ ਨਰਸਾਂ ਦੀ ਘਾਟ ਨਾਲ ਪ੍ਰਭਾਵਿਤ ਹੈ।

ਇਸ ਲੇਖ ਨੂੰ ਸਾਂਝਾ ਕਰੋ: