US-CANADA ਦੇ ਨੇੜੇ ਹੋਈ ਗੋਲੀਬਾਰੀ, ਜਾਂਚ ਜਾਰੀ
ਅਮਰੀਕਾ ਦੇ ਬਲੇਨ, ਵਾਸ਼ਿੰਗਟਨ ਵਿੱਚ ਕੈਨੇਡਾ-ਅਮਰੀਕਾ ਸਰਹੱਦ ਨੇੜੇ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਂਚ ਹੁਣ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਕਰ ਰਹੀ ਹੈ। ਬਲੇਨ ਪੁਲਿਸ ਡਿਪਾਰਟਮੈਂਟ ਮੁਤਾਬਕ ਇਹ ਘਟਨਾ ਪੀਸ ਆਰਚ ਅਤੇ ਪੈਸਿਫਿਕ ਹਾਈਵੇ ਬਾਰਡਰ ਕ੍ਰਾਸਿੰਗਾਂ ਦੇ ਦੱਖਣ ਵੱਲ 4ਥ ਸਟ੍ਰੀਟ ਅਤੇ ਏ ਸਟ੍ਰੀਟ ਦੇ ਚੌਰਾਹੇ ਨੇੜੇ ਵਾਪਰੀ, ਜਿਸ ਵਿੱਚ ਅਮਰੀਕੀ ਬਾਰਡਰ ਪੈਟਰੋਲ (U.S. Border Patrol) ਦੇ ਅਧਿਕਾਰੀ ਸ਼ਾਮਲ ਸਨ।
ਪੁਲਿਸ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵੇਲੇ ਲੋਕਾਂ ਲਈ ਕੋਈ ਖਤਰਾ ਨਹੀਂ ਹੈ। ਹਾਲਾਂਕਿ ਘਟਨਾ ਸਥਾਨ ਨੂੰ ਸੁਰੱਖਿਅਤ ਕਰਕੇ ਜਾਂਚ ਜਾਰੀ ਹੈ ਅਤੇ FBI ਮਾਮਲੇ ਦੇ ਸਾਰੇ ਹਾਲਾਤਾਂ ਦੀ ਪੜਤਾਲ ਕਰ ਰਹੀ ਹੈ। ਅਧਿਕਾਰੀਆਂ ਨੇ ਇਲਾਕੇ ਦੇ ਲੋਕਾਂ ਨੂੰ ਸਹਿਯੋਗ ਅਤੇ ਧੀਰਜ ਬਣਾਈ ਰੱਖਣ ਦੀ ਅਪੀਲ ਕੀਤੀ ਹੈ, ਕਿਉਂਕਿ ਜਾਂਚ ਕਾਰਨ ਆਵਾਜਾਈ ਅਤੇ ਹੋਰ ਗਤੀਵਿਧੀਆਂ ਪ੍ਰਭਾਵਿਤ ਹੋ ਸਕਦੀਆਂ ਹਨ।
ਇਸ ਲੇਖ ਨੂੰ ਸਾਂਝਾ ਕਰੋ: