Vancouver ਵਿੱਚ ਪੈਟਰੋਲ ਦੀ ਕੀਮਤ $2 ਤੋਂ ਪਾਰ

ਇਸ ਵੇਲੇ Vancouver ਵਿੱਚ ਰੈਗੂਲਰ ਪੈਟਰੋਲ ਦੀ ਕੀਮਤ ਲਗਭਗ 202.9 ਸੈਂਟ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ, ਜਦਕਿ Surrey ਵਿੱਚ ਕੁਝ ਪੰਪਾਂ ‘ਤੇ ਇਹ ਕੀਮਤ 204.9 ਸੈਂਟ ਪ੍ਰਤੀ ਲੀਟਰ ਤੱਕ ਦਰਜ ਕੀਤੀ ਗਈ ਹੈ। ਸਰੀ ਦੇ ਗਿਲਡਫੋਰਡ ਇਲਾਕੇ ਨੇੜੇ ਵੀ ਪੈਟਰੋਲ ਦੀ ਕੀਮਤ 204.9ਸੈਂਟ ਤੱਕ ਦੇਖੀ ਗਈ।

ਜੇ ਕੋਈ ਘੱਟ ਕੀਮਤ ਦੀ ਤਲਾਸ਼ ਕਰ ਰਿਹਾ ਹੈ ਤਾਂ ਉਹ Mission ਵੱਲ ਰੁਖ ਕਰ ਸਕਦਾ ਹੈ, ਜਿੱਥੇ GasBuddy ਮੁਤਾਬਕ ਪੈਟਰੋਲ ਦੀ ਕੀਮਤ 174.9 ਸੈਂਟ ਪ੍ਰਤੀ ਲੀਟਰ ਤੱਕ ਵੀ ਵੇਖੀ ਗਈ ਹੈ। ਇਸੇ ਤਰ੍ਹਾਂ Burnaby ਦੇ ਕੁਝ ਪੈਟਰੋਲ ਪੰਪਾਂ ‘ਤੇ ਕੀਮਤ 190 ਸੈਂਟ ਤੋਂ ਹੇਠਾਂ ਦਰਜ ਕੀਤੀ ਗਈ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਕੀਮਤਾਂ ਵਿੱਚ ਵਾਧੇ ਦਾ ਇੱਕ ਵੱਡਾ ਕਾਰਨ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ‘ਤੇ ਹੋਏ ਹਮਲੇ ਹਨ, ਜਿਸ ਕਾਰਨ Strait of Hormuz ਰਾਹੀਂ ਤੇਲ ਲਿਜਾਣ ਵਾਲੇ ਟੈਂਕਰਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਸਮੁੰਦਰੀ ਰਾਹਦਾਰੀ ਰਾਹੀਂ ਦੁਨੀਆ ਦੇ ਲਗਭਗ 20 ਫੀਸਦੀ ਤੇਲ ਦੀ ਸਪਲਾਈ ਗੁਜ਼ਰਦੀ ਹੈ।

Patrick De Haan, ਜੋ GasBuddy ਵਿੱਚ petroleum analysis ਦੇ ਮੁਖੀ ਹਨ, ਨੇ ਕਿਹਾ ਕਿ ਇਸ ਰਸਤੇ ਦੀ “ਲਗਭਗ ਬੰਦਸ਼” ਕਾਰਨ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਚਲੀ ਗਈ ਹੈ।

ਵਿਸ਼ਲੇਸ਼ਕਾਂ ਦੇ ਅਨੁਸਾਰ ਕੈਲੀਫੋਰਨੀਆ ਦੇ ਬੇ ਏਰੀਆ ਵਿੱਚ ਰਿਫਾਇਨਰੀ ਸਮੱਸਿਆਵਾਂ ਅਤੇ ਜ਼ਿਆਦਾਤਰ ਰਿਟੇਲਰਾਂ ਵੱਲੋਂ ਗਰਮੀ ਦੇ ਮੌਸਮ ਵਾਲੇ ਗੈਸੋਲੀਨ ਫਾਰਮੂਲੇ ‘ਤੇ ਵਾਪਸੀ ਵੀ ਕੀਮਤਾਂ ਵਧਣ ਦੇ ਹੋਰ ਕਾਰਨ ਹਨ। GasBuddy ਦੇ ਡਾਟਾ ਮੁਤਾਬਕ ਮੈਟਰੋ ਵੈਨਕੂਵਰ ਵਿੱਚ ਸਤੰਬਰ 2025 ਦੇ ਮੱਧ ਤੋਂ ਬਾਅਦ ਪਹਿਲੀ ਵਾਰ ਪੈਟਰੋਲ ਦੀ ਕੀਮਤ ਮੁੜ 1.85 ਡਾਲਰ ਪ੍ਰਤੀ ਲੀਟਰ ਤੋਂ ਉੱਪਰ ਗਈ ਹੈ।

ਇਸ ਲੇਖ ਨੂੰ ਸਾਂਝਾ ਕਰੋ: