VANCOUVER ਵਿੱਚ 3 ਔਰਤਾਂ ਦਾ ਕਾਤਲ ਗ੍ਰਿਫਤਾਰ

ਵੈਂਕੂਵਰ ਦੇ ਇੱਕ ਵਿਅਕਤੀ ਖ਼ਿਲਾਫ਼ ਸਤੰਬਰ ਮਹੀਨੇ ਈਸਟ ਵੈਂਕੂਵਰ ਵਿੱਚ ਤਿੰਨ ਔਰਤਾਂ ਦੀ ਮੌਤ ਨਾਲ ਜੁੜੇ ਮਾਮਲੇ ਵਿੱਚ ਹੁਣ ਦੂਜੇ ਦਰਜੇ ਦੇ ਕਤਲ ਦਾ ਤੀਜਾ ਦੋਸ਼ ਵੀ ਤਹਿ ਕਰ ਦਿੱਤਾ ਗਿਆ ਹੈ। ਪੁਲਿਸ ਮੁਤਾਬਕ 54 ਸਾਲਾ Viet Quy John Ly ਨਾਮ ਦੇ ਵਿਅਕਤੀ ਨੂੰ 5 ਸਤੰਬਰ ਨੂੰ ਜੋਇਸ ਸਟ੍ਰੀਟ ਅਤੇ ਵੈਨੈਸ ਐਵਿਨਿਊ ਨੇੜੇ ਇੱਕ ਇਮਾਰਤ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਦੋ ਔਰਤਾਂ ਦੀਆਂ ਲਾਸ਼ਾਂ ਮਿਲੀਆਂ ਸਨ। ਇਸ ਤੋਂ ਪਹਿਲਾਂ, ਲਗਭਗ ਦੋ ਬਲਾਕ ਦੂਰ ਇੱਕ ਰਹਾਇਸ਼ੀ ਇਮਾਰਤ ਵਿੱਚ 50 ਸਾਲਾ Jinfeng Guanਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਲੱਭਿਆ ਗਿਆ ਸੀ, ਜਿਸ ਦੀ 11 ਸਤੰਬਰ ਨੂੰ ਹਸਪਤਾਲ ਵਿੱਚ ਮੌਤ ਹੋ ਗਈ। ਪਹਿਲਾਂ JOHN LY ਉੱਤੇ ਦੂਜੇ ਦਰਜੇ ਦੇ ਕਤਲ ਦੇ ਦੋ ਦੋਸ਼ ਲਗਾਏ ਗਏ ਸਨ, ਪਰ 16 ਦਸੰਬਰ ਨੂੰ ਪੁਲਿਸ ਨੇ ਅਪਡੇਟ ਦਿੰਦੇ ਹੋਏ ਦੱਸਿਆ ਕਿ Jinfeng Guan ਦੀ ਮੌਤ ਨਾਲ ਸੰਬੰਧਿਤ ਤੀਜਾ ਦੋਸ਼ ਵੀ ਲਗਾ ਦਿੱਤਾ ਗਿਆ ਹੈ। ਪੁਲਿਸ ਨੇ ਇਹ ਵੀ ਪੁਸ਼ਟੀ ਕੀਤੀ ਕਿ Jinfeng Guan ਦੋਸ਼ੀ ਦੀ ਸਾਬਕਾ ਜੀਵਨ ਸਾਥੀ ਸੀ, ਜਿਸ ਤੋਂ ਬਾਅਦ ਮਹਿਲਾ ਹੱਕਾਂ ਨਾਲ ਜੁੜੀਆਂ ਸੰਸਥਾਵਾਂ ਨੇ ਇਸ ਮਾਮਲੇ ਨੂੰ ਲਿੰਗ-ਆਧਾਰਿਤ ਹਿੰਸਾ ਦੀ ਚਿੰਤਾਜਨਕ ਲੜੀ ਦਾ ਹਿੱਸਾ ਦੱਸਿਆ ਹੈ। ਵੈਂਕੂਵਰ ਪੁਲਿਸ ਨੇ ਹਾਲੇ ਤੱਕ ਹੋਰ ਦੋ ਪੀੜਤ ਔਰਤਾਂ ਨਾਲ ਦੋਸ਼ੀ ਦੇ ਰਿਸ਼ਤੇ ਬਾਰੇ ਜਾਣਕਾਰੀ ਜਾਰੀ ਨਹੀਂ ਕੀਤੀ ਅਤੇ ਦੋਸ਼ੀ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ।

ਇਸ ਲੇਖ ਨੂੰ ਸਾਂਝਾ ਕਰੋ: