ਲੋਅਰ ਮੇਨਲੈਂਡ ਵਿੱਚ vehicle safety checks ਦੌਰਾਨ 16 ਕਮਰਸ਼ੀਅਲ ਵਾਹਨਾਂ ਸੜਕਾਂ ਤੋਂ ਹਟਾਏ

ਲੋਅਰ ਮੇਨਲੈਂਡ ਵਿੱਚ ਕਈ ਕਾਨੂੰਨੀ ਏਜੰਸੀਆਂ ਵੱਲੋਂ ਕੀਤੇ ਗਏ vehicle safety checks ਦੌਰਾਨ 16 ਕਮਰਸ਼ੀਅਲ ਵਾਹਨਾਂ ਨੂੰ ਸੜਕਾਂ ਤੋਂ ਹਟਾ ਦਿੱਤਾ ਗਿਆ। ਕੋਕਿਟਲਮ ਆਰਸੀਐਮਪੀ ਦੇ ਲਿਖਤੀ ਬਿਆਨ ਮੁਤਾਬਕ ਕੁੱਲ 28 ਕਮਰਸ਼ੀਅਲ ਵਾਹਨਾਂ ਦੀ ਜਾਂਚ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 16 ਵਾਹਨ ਸੁਰੱਖਿਆ ਸੰਬੰਧੀ ਗੰਭੀਰ ਖਾਮੀਆਂ ਕਾਰਨ ਤੁਰੰਤ ਸਰਵਿਸ ਤੋਂ ਬਾਹਰ ਕਰ ਦਿੱਤੇ ਗਏ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੇ 69 vehicle defects ਦੀ ਪਹਿਚਾਣ ਕੀਤੀ ਅਤੇ 12 violation tickets ਜਾਰੀ ਕੀਤੇ। ਇੱਕ ਗੰਭੀਰ ਮਾਮਲੇ ਵਿੱਚ ਪੁਲਿਸ ਨੇ ਇੱਕ ਸੈਮੀ-ਟਰੱਕ ਨੂੰ ਰੋਕਿਆ ਜੋ ਟ੍ਰੇਲਰ ਸਮੇਤ ਆਪਣੇ ਇੰਸ਼ੋਰੈਂਸ ਅਨੁਸਾਰ ਮਨਜ਼ੂਰ ਕੀਤੇ ਵਜ਼ਨ ਨਾਲੋਂ 5,260 ਕਿਲੋਗ੍ਰਾਮ ਵੱਧ ਭਾਰ ਲੈ ਕੇ ਚੱਲ ਰਿਹਾ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਟਰੱਕ ਦੇ ਟਾਇਰ ਅਤੇ ਚੇਨ ਕਾਫ਼ੀ ਘਸੇ ਹੋਏ ਸਨ, ਜੋ ਸੜਕ ਸੁਰੱਖਿਆ ਲਈ ਵੱਡਾ ਖਤਰਾ ਬਣ ਸਕਦੇ ਸਨ। ਇਸ ਸਾਂਝੀ ਕਾਰਵਾਈ ਵਿੱਚ ਬੀਸੀ ਹਾਈਵੇ ਪੈਟਰੋਲ, ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਅਤੇ ਡੈਲਟਾ ਪੁਲਿਸ ਡਿਪਾਰਟਮੈਂਟ ਨੇ ਵੀ ਭਾਗ ਲਿਆ। ਕੋਕਿਟਲਮ ਆਰਸੀਐਮਪੀ ਟ੍ਰੈਫਿਕ ਯੂਨਿਟ ਦੇ ਸਰਜੰਟ Mark McCutcheon ਨੇ ਕਿਹਾ ਕਿ ਲੋਅਰ ਮੇਨਲੈਂਡ ਵਿੱਚ ਕਮਰਸ਼ੀਅਲ ਵਾਹਨ ਅਕਸਰ ਵੱਖ-ਵੱਖ ਨਗਰ ਪਾਲਿਕਾਵਾਂ ਦੀਆਂ ਹੱਦਾਂ ਪਾਰ ਕਰਦੇ ਰਹਿੰਦੇ ਹਨ, ਇਸ ਲਈ ਐਜੰਸੀਆਂ ਵਿਚਕਾਰ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ Commercial vehicle operators ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਵਾਹਨਾਂ ਨੂੰ ਕਾਨੂੰਨ ਅਨੁਸਾਰ ਅਤੇ ਸੁਰੱਖਿਅਤ ਹਾਲਤ ਵਿੱਚ ਚਲਾਉਣ। ਜੇ ਵਾਹਨਾਂ ਦੀ ਢੰਗ ਨਾਲ ਦੇਖਭਾਲ ਨਾ ਕੀਤੀ ਜਾਵੇ ਜਾਂ ਕਾਨੂੰਨੀ ਹੱਦਾਂ ਤੋਂ ਬਾਹਰ ਚਲਾਇਆ ਜਾਵੇ ਤਾਂ ਇਹ ਸੜਕ ਉੱਤੇ ਮੌਜੂਦ ਹਰ ਇਕ ਵਿਅਕਤੀ ਲਈ ਵੱਡਾ ਖਤਰਾ ਬਣ ਸਕਦਾ ਹੈ।

ਇਸ ਲੇਖ ਨੂੰ ਸਾਂਝਾ ਕਰੋ: